Punjabi Status App

ਜਿਹੜੇ ਸ਼ਹੀਦੀ ਜੋੜ ਮੇਲੇਆਂ ਤੇ ਬੁੱਕਦੇ ਰਹੇ ਆ

ਜਿਹੜੇ ਐਨੇ ਦਹਾਕੇਆਂ ਤੋਂ ਏਹਨਾਂ ਦੇ ਪੁੱਤਾਂ ਮਾਂਗੂ ਮੋਢੇ ਨਾਲ ਮੋਢਾ ਜੋੜਕੇ ਵਾਹਣਾਂ ਦੀਆਂ ਕੁੱਖਾਂ ਚੋਂ ਅੰਨ ਕੱਢਦੇ ਆਏ ਆ

ਧੀਆਂ ਭੈਣਾਂ ਦਾ ਦਾਜ ਢੋਂਦੇ, ਮੰਜੇ ਬਿਸਤਰੇ ਕੱਠੇ ਕਰਦੇ, ਮਕਾਣਾਂ ਢੋਂਦੇ

ਜਿਹੜੇ ਵਿਸਾਖੀ ਮਾਘੀ ਗੁੱਗੇ ਛਪਾਰ ਜਗਰਾਵੀਂ ਤਖਤਪੁਰੇ ਦੇ ਮੇਲੇਆਂ ਤੇ ਜਾਂਦੇ ਰਹੇ ਆ

ਜਿਹੜੇ ਸ਼ਹੀਦੀ ਜੋੜ ਮੇਲੇਆਂ ਤੇ ਬੁੱਕਦੇ ਰਹੇ ਆ

ਜਿੰਨਾਂ ਦਾ ਮੜੰਘਾ ਮੇਰੀ ਇਸ ਧਰਤੀ ਦੀ ਪਛਾਣ ਐ,

ਇਤਿਹਾਸ ਗਵਾਹ ਏ, ਇਹਨਾਂ ਨੇ ਕਦੇ ਵੀ ਅਮਨ ਭੰਗ ਕਰਨ ਦਾ ਕਿੱਤਾ ਕੋਈ ਨੀ ਕੀਤਾ ਤੇ ਨਾ ਈ ਕਰਨਗੇ,

ਇਹ ਕਮਾਊ ਪੁੱਤਾਂ ਦੇ ਸੰਦ ਨੇ, ਕਮਾਈਆਂ ਕਰਦੇ ਨੇ

ਐਹ ਦੇਖ ਅੱਜ ਫੇਰ ਲਿਸ਼ਕ ਚੁੱਕੇ ਆ, ਝੰਡੇ ਝੂਲਦੇ ਆ ਕੇਸਰੀ ਰੰਗ ਦੇ,

ਟੈਰਾਂ ਥੱਲੋਂ ਰੇਤਾ ਕੱਢ ਰਹੇ ਆ ਕਿ ਛੇਤਾੀ ਗੇਅਰ ਦੇ, ਚੱਲੀਏ ਅੰਬਰਸਰ ਨੂੰ

ਸੀਟੀਆਂ ਮਾਰਦੇ ਜਾਣਗੇ ਗੂੰਜਦੇ,

ਦੂਹਰੇ ਟੈਰਾਂ ਆਲੀਆਂ ਬੱਡੀਆਂ ਟਰਾਲੀਆਂ ਜੋੜੀ

ਔਹ ਦੇਖ

ਨਾਹਟ ਗਿਆਰਾਂ, ਅੱਠ ਸੌ ਪਚਵੰਜਾ, ਜੌਹਨ ਡੀਅਰ, ਫੋਰਡ, ਆਸ਼ੇ, ਮੈਸੀ, ਐਂਟਰ, ਸਵਾਰਾਜ

ਓਏ ਟਰੈਟਰ ਨੀ ਹੈਘੇ ਏਹੇ

ਘੋੜੇ ਨੇ ਘੋੜੇ…..