Punjabi Status App

ਕੰਜਕਾਂ

ਬੀਬੀ ਉਠਕੇ ਤੜਕੇ ਮੰਦਰ ਜਾਂਦੀ ਆ,
ਕਰਦੀ ਪੂਜਾ, ਰੱਬ ਵੀ ਧਿਆਂਉਦੀ ਆ,
ਆਕੇ ਘਰ ਫਿਰ ਕਰੇ ਖੂਬ ਤਿਆਰੀ
ਕੰਚਕਾਂ ਦੇ ਅੱਗੇ ਸੀਸ ਨਿਵਾਂਉਦੀ ਆ,
ਜਦ ਦਿਨ ਚੜਦਾ ਨੂੰਹ ਨੂੰ ਲੈਕੇ ਤੁਰਦੀ,
ਕਰ ਜੁਗਾੜ ਗਰਭ ਸਕੈਨ ਕਰਵਾਂਉਦੀ ਆ,
ਨੀ ਤੂੰ ਹੁਣ ਜੰਮੇਂਗੀ ਕੁੜੀ ਚੰਦਰੀਏ,
ਇਹੋ ਹਰ ਪਲ ਉਹਦੇ ਕੰਨੀ ਪਾਂਉਂਦੀ ਆ
-ਹਰਦੀਪ ਬਿਰਦੀ
+919041600900